Answer:
ਸੁਲਤਾਨਪੁਰ ਲੋਧੀ ਦੇ ਪੁਨਰ ਜਨਮ ਅਤੇ ਪੁਨਰ ਸਿਰਜਣਾ ਵਿਚ ਨਵਾਬ ਦੌਲਤ ਖਾਨ ਲੋਧੀ ਦਾ ਬਹੁਤ ਵੱਡਾ ਯੋਗਦਾਨ ਹੈ। ਤਮਸਵਨ ਦੇ ਨਾਂ ਥੱਲੇ ਵੱਸਿਆ ਬੋਧੀ ਧਰਮ ਦਾ ਅਹਿਮ ਕੇਂਦਰ ਹੋਣ ਦੀ ਸਜ਼ਾ ਪਾਉਣ ਪਿਛੋਂ ਇਹ ਅਹਿਮ ਸ਼ਹਿਰ ਇੱਕ ਵਾਰੀ ਤਾਂ ਪੂਰੀ ਤਰ੍ਹਾਂ ਉਜੜ-ਪੁੱਜੜ ਗਿਆ ਸੀ, ਪਰ ਪੁਰਾਤਨ ਖੰਡਰਾਂ ‘ਤੇ ਭਾਵੇਂ ਮਹਿਮੂਦ ਗਜ਼ਨਵੀ ਦੇ ਇੱਕ ਫੌਜਦਾਰ ਸੁਲਤਾਨ ਖਾਨ ਨੇ ਇਸ ਨੂੰ ਮੁੜ ਵਸਾਇਆ ਹੋਵੇ ਜਾਂ ਕਿਸੇ ਸੁਲਤਾਨ ਲੋਧੀ ਨੇ, ਇਸ ਨੂੰ ਕਮਾਲ ਦੀ ਪ੍ਰਸਿੱਧੀ ਤੱਕ ਪਹੁੰਚਾਉਣ ਵਾਲਾ ਤਾਂ ਨਵਾਬ ਦੌਲਤ ਖਾਨ ਲੋਧੀ ਹੀ ਸੀ।
ਸੁਲਤਾਨਪੁਰ ਲੋਧੀ ਦੇ ਪੁਨਰ ਜਨਮ ਅਤੇ ਪੁਨਰ ਸਿਰਜਣਾ ਵਿਚ ਨਵਾਬ ਦੌਲਤ ਖਾਨ ਲੋਧੀ ਦਾ ਬਹੁਤ ਵੱਡਾ ਯੋਗਦਾਨ ਹੈ। ਤਮਸਵਨ ਦੇ ਨਾਂ ਥੱਲੇ ਵੱਸਿਆ ਬੋਧੀ ਧਰਮ ਦਾ ਅਹਿਮ ਕੇਂਦਰ ਹੋਣ ਦੀ ਸਜ਼ਾ ਪਾਉਣ ਪਿਛੋਂ ਇਹ ਅਹਿਮ ਸ਼ਹਿਰ ਇੱਕ ਵਾਰੀ ਤਾਂ ਪੂਰੀ ਤਰ੍ਹਾਂ ਉਜੜ-ਪੁੱਜੜ ਗਿਆ ਸੀ, ਪਰ ਪੁਰਾਤਨ ਖੰਡਰਾਂ ‘ਤੇ ਭਾਵੇਂ ਮਹਿਮੂਦ ਗਜ਼ਨਵੀ ਦੇ ਇੱਕ ਫੌਜਦਾਰ ਸੁਲਤਾਨ ਖਾਨ ਨੇ ਇਸ ਨੂੰ ਮੁੜ ਵਸਾਇਆ ਹੋਵੇ ਜਾਂ ਕਿਸੇ ਸੁਲਤਾਨ ਲੋਧੀ ਨੇ, ਇਸ ਨੂੰ ਕਮਾਲ ਦੀ ਪ੍ਰਸਿੱਧੀ ਤੱਕ ਪਹੁੰਚਾਉਣ ਵਾਲਾ ਤਾਂ ਨਵਾਬ ਦੌਲਤ ਖਾਨ ਲੋਧੀ ਹੀ ਸੀ।ਇਹ ਸਮਾਂ 1470-75 ਈਸਵੀ ਦੇ ਕਰੀਬ ਦਾ ਹੋ ਸਕਦਾ ਹੈ, ਜਦੋਂ ਦੌਲਤ ਖਾਨ ਲੋਧੀ ਨੇ ਸੁਲਤਾਨਪੁਰ ਲੋਧੀ ਨੂੰ ਆਪਣਾ ਦੌਲਤਖਾਨਾ ਬਣਾ ਲਿਆ। ਕਈ ਇਤਿਹਾਸਕਾਰ ਮੰਨਦੇ ਹਨ ਕਿ ਲੋਧੀ ਸਲਤਨਤ ਦੇ ਸਮੇਂ ਪੰਜਾਬ ਛੇ ਇਕਾਈਆਂ-ਮੁਲਤਾਨ, ਦਿਪਾਲਪੁਰ, ਲਾਹੌਰ, ਜਲੰਧਰ, ਸਰਹਿੰਦ ਅਤੇ ਸਮਾਣਾ ਵਿਚ ਵੰਡਿਆ ਹੋਇਆ ਸੀ। ਇਨ੍ਹਾਂ ਦਾ ਆਪਣਾ ਆਪਣਾ ਹਾਕਮ/ਗਵਰਨਰ ਸੀ। ਨਵਾਬ ਦੌਲਤ ਖਾਨ ਲੋਧੀ ਜਲੰਧਰ-ਦੁਆਬ ਦਾ ਗਵਰਨਰ ਸੀ ਤੇ ਉਸ ਨੇ ਸੁਲਤਾਨਪੁਰ ਲੋਧੀ ਨੂੰ ਸਦਰੇ-ਮੁਕਾਮ ਬਣਾਇਆ ਹੋਇਆ ਸੀ ਅਤੇ ਉਸ ਦਾ ਦੌਲਤਖਾਨਾ ਵੀ ਇਥੇ ਹੀ ਸੀ। ਪਿੱਛੋਂ ਦੌਲਤ ਖਾਨ ਲੋਧੀ ਪੇਸ਼ਾਵਰ ਦੇ ਪਰਬਤੀ ਇਲਾਕੇ ਦੇ ਇੱਕ ਸ਼ਕਤੀਸ਼ਾਲੀ ਕਬੀਲੇ ‘ਰੋਹ’ ਨਾਲ ਸਬੰਧਿਤ ਸੀ।
hope help you ♥️